Thursday, September 2, 2010

ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?

*******************************************
-ਰਘਵੀਰ ਸਿੰਘ ਚੰਗਾਲ



ਪੰਜਾਬ ਦਾ ਕਿਸਾਨ, ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਅੱਜ ਅਤਿ ਨਿਰਾਸ਼ਾ ਦੇ ਆਲਮ 'ਚੋਂ ਗੁਜ਼ਰ ਰਿਹਾ ਹੈ ਅਤੇ ਉਹ ਖ਼ੁਦਕੁਸ਼ੀਆਂ ਦੇ ਰਾਹ ਪੈ ਤੁਰਿਆ ਹੇ।

27 ਫਰਵਰੀ 2007 ਦਾ ਉਹ ਦਿਨ ਜਮਹੂਰੀਅਤ ਪਸੰਦ ਲੋਕਾਂ ਦੇ ਸੰਵੇਦਨਸ਼ੀਲ ਮਨਾਂ ਵਿਚ ਅੱਜ ਵੀ ਸਾਂਭਿਆ ਹੋਇਆ ਹੈ ਜਦੋਂ ਇਕ ਪਾਸੇ ਪੰਜਾਬ ਦੀ ਚੌਧਵੀਂ ਵਿਧਾਨ ਸਭਾ ਦੇ ਨਤੀਜੇ ਆਉਣ ਨਾਲ ਸਿਆਸੀ ਲੋਕਾਂ ਦੇ ਵਿਹੜਿਆਂ ਵਿਚ ਧਮਾਲਾਂ ਪੈਂਦੀਆਂ ਸਨ ਤੇ ਦੂਜੇ ਪਾਸੇ ਬਠਿੰਡਾ ਜ਼ਿਲੇ ਦੇ ਪਿੰਡ ਕੱਚੀ ਭੁੱਚੋ ਵਿਚ ਕਰਜ਼ੇ ਦੀ ਮਾਰ ਹੇਠ ਕਿਸਾਨ ਜੋੜੇ ਦਾ ਆਤਮ ਹੱਤਿਆ ਕਰ ਲੈਣ ਕਾਰਨ ਸਿਵਾ ਬਲ ਰਿਹਾ ਸੀ। ਉਹ ਦਿਨ ਤੇ ਅੱਜ ਦਾ ਦਿਨ, ਕੋਈ ਤਾਰੀਖ ਹੋਵੇਗੀ ਜਦੋਂ ਕਰਜ਼ੇ ਵਿਨ੍ਹੇ ਕਿਸਾਨ ਵੱਲੋਂ ਆਤਮ ਹੱਤਿਆ ਕਰ ਲੈਣ ਦੀ ਖ਼ਬਰ ਨਾ ਆਈ ਹੋਵੇਗੀ।

ਪੰਜਾਬ ਦਾ ਕਿਸਾਨ ਖ਼ਬਦਕੁਸ਼ੀਆਂ ਦੇ ਰਾਹ ਕਿਉਂ ਪੈ ਤੁਰਿਆ ਹੈ ? ਇਹ ਅੱਜ ਦੀ ਘੜੀ ਅਤਿ ਗੰਭੀਰ ਮੁੱਦਾ ਬਣਿਆ ਹੋਇਆ ਹੇ। ਭਾਵੇਂ ਇਹਨਾਂ ਆਤਮ ਹੱਤਿਆਵਾਂ ਦਾ ਇੱਕੋ-ਇੱਕ ਕਾਰਨ ਆਰਥਿਕ ਸੰਕਟ ਨਹੀਂ ਹੈ । ਮਾਹਿਰਾਂ ਦੀ ਰਾਇ ਹੈ ਕਿ ਖੇਤੀ ਆਰਥਿਕ ਸੰਕਟ ਹੁੰਦਾ ਤਾਂ ਘੱਟ ਆਮਦਨ ਵਾਲੇ ਸੂਬਿਆਂ ਜਿਵੇਂ ਰਾਜਸਥਾਨ, ਉੜੀਸਾ, ਬਿਹਾਰ ਆਦਿ ਵਿਚ ਕਿਸਾਨ ਕਿਤੇ ਵੱਧ ਮਾਤਰਾ ਵਿਚ ਖ਼ੁਦਕੁਸ਼ੀਆਂ ਕਰ ਗਏ ਹੁੰਦੇ। ਖੇਤੀ ਮਾਹਿਰਾਂ ਦੇ ਕੀਤੇ ਸਰਵੇਖਣਾਂ ਅਨੁਸਾਰ ਇਹਨਾਂ ਆਤਮ ਹੱਤਿਆਵਾਂ ਦਾ ਵੱਡਾ ਕਾਰਨ ਘਰੇਲੂ ਮਸਲੇ ਹੁੰਦੇ ਹਨ। ਪਰ ਕਿਸਾਨੀ ਨਾਲ ਸੰਬੰਧਿਤ ਹੋਣ ਕਾਰਨ ਕਿਸਾਨ ਦੇ ਆਰਥਿਕ ਸੰਕਟ ਨਾਲ ਜੋੜ ਦਿੱਤਾ ਜਾਂਦਾ ਹੈ। ਅਸਲ ਵਿਚ ਕਿਸਾਨਾਂ ਵੱਲੋਂ ਖੇਤੀ ਲਈ ਲਏ ਜਾਂਦੇ ਕਰਜ਼ਿਆਂ ਦੀ ਵਰਤੋਂ ਸਹੀ ਮੰਤਵ ਲਈ ਨਹੀਂ ਕੀਤੀ ਜਾਂਦੀ ਸਗੋਂ ਇਹਨਾਂ ਕਰਜ਼ਿਆਂ ਨੂੰ ਉਹ ਵਿਆਹਾਂ-ਸ਼ਾਦੀਆਂ ਜਾਂ ਹੋਰ ਮੰਤਵ ਲਈ ਵਰਤ ਲੈਂਦਾ ਹੈ ਜਿਸ ਕਰਕੇ ਉਹ ਕਰਜ਼ਾ ਮੋੜਨ ਤੋਂ ਅਸਮਰਥ ਹੋ ਜਾਂਦਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਬੈਂਕਾਂ ਤੋਂ ਸੌਖੇ ਢੰਗ ਨਾਲ ਹਾਸਲ ਕੀਤਾ ਕਰਜ਼ਾ ਹੀ ਉਹਨਾਂ ਲਈ ਜੀਅ ਦਾ ਜੰਜਾਲ ਬਣ ਜਾਂਦਾ ਹੈ, ਜਿਸ ਕਰਕੇ ਘਰਾਂ ਵਿਚ ਨਿੱਤ ਦਿਨ ਦਾ ਝਗੜਾ-ਕਲੇਸ਼ ਸ਼ੁਰੂ ਹੋ ਜਾਂਦਾ ਹੇ।

ਪੰਜਾਬ ਦੇ 40 ਫ਼ੀਸਦੀ ਕਿਸਾਨਾਂ ਪਾਸ ਏਨੀ ਕੁ ਜ਼ਮੀਨ ਰਹਿ ਗਈ ਹੈ ਭਾਵੇਂ ਉਹ ਕੁੱਝ ਵੀ ਕਰ ਲੈÎਣ, ਖੇਤੀਬਾੜੀ ਦੇ ਸਿਰੋਂ ਗੁਜ਼ਾਰਾ ਨਹੀਂ ਕਰ ਸਕਦੇ। ਰੋਜ਼ਮਰਾ ਦੀ ਜ਼ਿੰਦਗੀ ਵਿਚ ਬਿਮਾਰੀਆਂ ਦਾ ਖਰਚਾ, ਬੱਚਿਆਂ ਦੀ ਸਾਂਭ-ਸੰਭਾਲ ਦਾ ਖਰਚਾ, ਬੱਚਿਆਂ ਦੀ ਪੜ੍ਹਾਈ , ਵਿਆਹਾਂ ਸ਼ਾਦੀਆਂ ਦਾ ਖਰਚਾ ਤੇ ਹੋਰ ਸਮਾਜਿਕ ਕੰਮਕਾਜ ਦੇ ਉੱਪਰ ਸਰਮਾਇਆ ਖਰਚਣਾ ਪੈਂਦਾ ਹੈ। ਇਹਨਾਂ ਲਈ ਪੈਸੇ ਦੀ ਲੋੜ ਹੁੰਦੀ ਹੈ। ਪਹਿਲਾਂ ਪਹਿਲ ਥੋੜ੍ਹਾ ਆੜ੍ਹਤੀਆਂ ਤੋਂ ਵਿਆਹ 'ਤੇ ਲੈ ਕੇ ਜਾਂ ਸ਼ਾਹੁਕਾਰਾਂ ਤੋਂ ਲੈ ਕੇ ਇਹ ਖਰਚੇ ਕਰਨੇ ਪੈਂਦੇ ਹਨ। ਫਿਰ ਵਿਆਜ ਸਮੇਤ ਦੇਣਦਾਰੀਆਂ ਚੁਕਾਉਂਦਿਆਂ- ਚੁਕਾਉਂਦਿਆਂ ਬੈਂਕ ਤੋਂ ਵੱਡਾ ਕਰਜ਼ਾ ਆਪਣੇ ਸਿਰ ਚੜ੍ਹਾ ਲੈਂਦੇ ਹਨ। ਫਿਰ ਜਦੋਂ ਬੈਂਕ ਦੇ ਕਰਜ਼ੇ ਦੀ ਕਿਸ਼ਤ ਟੁੱਟ ਜਾਂਦੀ ਹੈ ਤਾਂ ਹੌਲੀ-ਹੌਲੀ ਕਿਸਾਨ ਆਰਥਿਕ ਸੰਕਟ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ।

ਇਹ ਦਹਾਕਾ ਪਹਿਲਾਂ ਪੰਜਾਬ ਦੇ ਸਹਿਤਕਾਰਤਾ ਵਿਭਾਗ ਵੱਲੋਂ ਪ੍ਰਸਿੱਧ ਅਰਥ ਸ਼ਾਸਤਰੀ ਡਾ: ਹਰਜਿੰਦਰ ਸਿੰਘ ਸ਼ੇਰਗਿੱਲ ਦੁਆਰਾ ਕਿਸਾਨੀ ਕਰਜ਼ਿਆਂ ਸੰਬੰਧੀ ਸਰਵੇਖਣ ਕਰਵਾਇਆ ਗਿਆ ਸੀ। ਉਸ ਸਮੇਂ ਪੰਜਾਬ ਦੇ ਕਿਸਾਨ ਸਿਰ ਕੁੱਲ 5701 ਕਰੋੜ ਰੁਪਏ ਦਾ ਕਰਜ਼ਾ ਸੀ। ਜਿਸ ਵਿਚ 46 ਫ਼ੀਸਦੀ ਆੜ੍ਹਤੀਆਂ ਦਾ ਤੇ 54 ਫ਼ੀਸਦੀ ਬੈਂਕਾਂ ਦਾ ਕਰਜ਼ਾ ਸੀ। ਇਸ ਸਰਵੇ ਅਨੁਸਾਰ ਇੱਕ ਕਿਸਾਨ ਸਿਰ 58200 ਰੁਪਏ ਕਰਜ਼ਾ ਸੀ। ਪੰਜ ਏਕੜ ਵਾਲੇ ਛੋਟੇ 14 ਫ਼ੀਸਦੀ ਕਿਸਾਨਾਂ ਦੀ ਜ਼ਮੀਨ ਗਹਿਣੇ ਪੈ ਚੁੱਕੀ ਸੀ। ਅੱਜ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੁੱਝ ਸਮਾਂ ਪਹਿਲਾਂ ਕੀਤੇ ਸਰਵੇਖਣ ਮੁਤਾਬਿਕ ਪੰਜਾਬ ਦੇ 89 ਫ਼ੀਸਦੀ ਕਿਸਾਨ ਕਰਜ਼ੇ ਵਿਚ ਫਸੇ ਹੋਏ ਹਨ। ਕੁੱਲ ਕਰਜ਼ੇ ਦੀ ਰਕਮ 21064 ਕਰੋੜ ਰੁਪਏ ਬਣਦੀ ਹੈ। ਇਸ ਸਰਵੇ ਤੋਂ ਉਭਰ ਕੇ ਸਾਹਮਣੇ ਆਈ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬ ਦੇ 12.8 ਫ਼ੀਸਦੀ ਕਿਸਾਨਾਂ ਦੀ ਆਮਦਨ ਤੋਂ 200 ਫ਼ੀਸਦੀ ਵਧ ਕਰਜ਼ੇ ਦਾ ਭਾਰ ਹੈ। ਇਸ ਸਰਵੇ ਮੁਤਾਬਿਕ ਪੰਜਾਬ ਦੇ ਹਰ ਇੱਕ ਕਰਜ਼ਾਈ ਕਿਸਾਨ ਸਿਰ 2 ਲੱਖ ਰੁਪਏ ਤੋਂ ਵਧੇਰੇ ਕਰਜ਼ਾ ਹੈ। ਕਿਸਾਨਾਂ ਦੀ ਕੁੱਲ ਕਮਾਈ ਦਾ 63.5 ਫ਼ੀਸਦੀ ਹਿੱਸਾ ਕਰਜ਼ੇ ਦੀ ਅਦਾਇਗੀ ਦੇ ਰੂਪ ਵਿਚ ਹੀ ਚਲਾ ਜਾਂਦਾ ਹੇ। ਪੰਜਾਬ ਦੀ ਕਪਾਹ ਪੱਟੀ ਦੇ ਕਿਸਾਨਾਂ ਸਿਰ ਕਰਜ਼ੇ ਦਾ Îਭਾਰ ਹੋਰ ਵੀ ਜ਼ਿਆਦਾ ਹੈ। ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲਿਆਂ  ਦਾ ਏਰੀਆ ਇਸ ਕਪਾਹ ਪੱਟੀ ਅਧੀਨ ਵਧੇਰੇ ਆਉਂਦਾ ਹੈ ਜਿਥੇ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਗਿਣਤੀ ਵਧੇਰੇ ਹੈ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਕਿਸਾਨ ਖੇਤੀ ਤੋਂ ਸਿਵਾਏ ਹੋਰ ਕਰ ਵੀ ਕੁੱਝ ਨਹੀਂ ਸਕਦਾ। ਖੇਤੀ ਭਾਵੇਂ ਘਾਟੇ ਵਾਲਾ ਸੌਦਾ ਬਣ ਕੇ ਰਹਿ ਗਈ ਹੈ ਪਰ ਕਿਸਾਨ ਛੱਡ ਵੀ ਨਹੀਂ ਸਕਦਾ ਅਤੇ ਗਲ ਪਿਆ ਢੋਲ ਮਜਬੂਰੀ ਵੱਸ ਵਜਾ ਰਿਹਾ ਹੈ। ਜ਼ਮੀਨਾਂ ਦਿਨ-ਬ-ਦਿਨ ਘਟਦੀਆਂ ਜਾ ਰਹੀਆਂ ਹਨ। ਖੇਤੀ ਲਾਗਤਾਂ ਦੀਆਂ ਕੀਮਤਾਂ ਛੜੱਪੇ ਮਾਰ-ਮਾਰ ਵਧਦੀਆਂ ਹਨ ਜਦ ਕਿ ਖੇਤੀ ਜਿਣਸਾਂ ਦੇ ਬਹੁਤ ਨਿਗੂਣੇ ਭਾਅ ਵਧਾਏ ਜਾਂਦੇ ਹਨ (ਸਿਰਫ਼ ਇਸ ਵਾਰ ਕੇਂਦਰ ਵੱਲੋਂ ਕਣਕ ਦੇ ਵਧਾਏ ਭਾਅ ਤੋਂ ਸਿਵਾਏ)। ਸਰਕਾਰ ਨੂੰ ਖੇਤੀ ਲਾਗਤ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਰੋਕ ਲਗਾਉਣੀ ਚਾਹੀਦੀ ਹੈ। ਕਿਸਾਨ ਦੀਆਂ ਜਿਣਸਾਂ ਦੀਆਂ ਕੀਮਤਾਂ ਪ੍ਰਤੀ ਖੇਤੀ ਲਾਗਤਾਂ ਦੀਆਂ ਕੀਮਤਾਂ ਦੇ ਮੁਕਾਬਲੇ ਬਹੁਤ ਘੱਟ ਹਨ। ਕਿਸਾਨ ਦੇ ਸਾਰੇ ਪਰਿਵਾਰ ਦੀਆਂ ਉਜਰਤਾਂ ਦੀ ਕੀਮਤ ਪਾਈ ਜਾਵੇ ਤਾਂ ਜਿਣਸਾਂ ਦੇ ਭਾਅ ਮੁਲਾਂਕਣ 'ਤੇ ਪੂਰਾ ਨਹੀਂ ਉਤਰਦੇ।

ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਕਈ ਹੋਰ ਗ਼ੈਰ-ਸਰਕਾਰੀ ਸੰਗਠਨਾਂ ਵੱਲੋਂ ਕੀਤੇ ਸਰਵੇਖਣਾਂ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਕਰਜ਼ੇ ਦੀ ਭਾਰੀ ਪੰਡ ਚੁੱਕਣ ਤੋਂ ਅਸਮਰੱਥ ਹੋਏ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਇਹ ਰੁਝਾਨ 1987-88 ਤੋਂ ਸ਼ੁਰੂ ਹੋ ਕੇ ਨਿਰੰਤਰ ਵਧਦਾ ਹੀ ਜਾ ਰਿਹਾ ਹੈ । ਜ਼ਿਲਾ ਸੰਗਰੂਰ ਦੇ ਪਿੰਡ ਸਕਰੌਦੀ ਦੇ ਸਰਪੰਚ ਕੁਲਜੀਤ ਸਿੰਘ ਵੱਲੋਂ ਆਪਣੇ ਪਰਿਵਾਰ ਸਮੇਤ ਕੀਤੀ ਆਤਮਹੱਤਿਆ ਇਸ ਰੁਝਾਨ ਦੇ ਮੁਢਲੇ ਦਿਨਾਂ ਦੀ ਯਾਦ ਅੱਜ ਵੀ ਮਨਾਂ 'ਤੇ ਉੱਕਰੀ ਹੋਈ ਹੈ। ਕੀਤੇ ਗਏ ਸਰਵੇਖਣਾਂ ਤੋਂ ਇਹ ਗੱਲ ਸਾਫ਼ ਪਤਾ ਚਲਦੀ ਹੈ ਕਿ ਪਿਛਲੇ ਦਹਾਕੇ ਦੌਰਾਨ ਕਿਸਾਨਾਂ ਵੱਲੋਂ ਕਰਜ਼ੇ ਦੀ ਮਾਰ ਨਾ ਝਲਦਿਆਂ ਤਿੰਨ ਹਜ਼ਾਰ ਦੇ ਲਗਭਗ ਕਿਸਾਨਾਂ ਨੇ ਖ਼ੁਦਕੁਸ਼ੀ ਦਾ ਰਾਹ ਅਪਣਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਵੱਖ-ਵੱਖ ਮਾਹਿਰਾਂ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਦੇ ਪੰਜ ਹਜ਼ਾਰ ਕਿਸਾਨਾਂ ਨੇ ਆਤਮ ਹੱਤਿਆਵਾਂ ਕਰਕੇ ਮੌਤ ਨੂੰ ਗਲੇ ਲਗਾਇਆ ਹੈ। ਪੰਜਾਬ ਦੇ ਸੰਤਾਪ ਭਰੇ ਦਹਾਕੇ ਦੌਰਾਨ ਇਹ ਰੁਝਾਨ ਅੱਤਵਾਦ ਕਾਰਨ ਵਿਚੇ ਹੀ ਦਬ ਕੇ ਰਹਿ ਗਿਆ ਸੀ।

ਦੋ ਦਹਾਕਆਿਂ ਤੋਂ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਆਤਮ ਹੱਤਿਆਵਾਂ ਨੂੰ ਸਰਕਾਰੀ ਨੇ ਗੰਭੀਰਤਾ ਨਾਲ ਨਹੀਂ ਲਾਅ ਹੈ। ਭਾਵੇਂ ਸਰਕਾਰੀ ਪੱਧਰ 'ਤੇ ਇਹ ਗੱਲ ਸਵੀਕਾਰੀ ਜਾ ਚੁੱਕੀ ਹੈ ਕਿ ਕਰਜ਼ੇ ਦੀ ਮਾਰ ਝੱਲ ਰਹੇ 6 ਕਿਸਾਨ ਪ੍ਰਤੀ ਦਿਨ ਆਪਣੀਆਂ ਜ਼ਿੰਦਗੀਆਂ ਖ਼ਤਮ ਕਰ ਰਹੇ ਹਨ ਜਦੋਂ ਕਿ ਅਸਲੀਅਤ ਵਿਚ ਇਹ ਅੰਕੜਾ ਕਿਤੇ ਜ਼ਿਆਦਾ ਹੈ। ਪੰਜਾਬ ਦਾ ਕਿਸਾਨ ਕਿਸ ਦੇ ਗਲ ਲਗ ਕੇ ਰੋਵੇ, ਉਸ ਨੂੰ ਕੋਈ ਢਰਾਸ ਵੀ ਕਿਧਰੇ ਨਜ਼ਰ ਨਹੀਂ ਪੈਂਦਾ। 'ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖ਼ੁਦਕੁਸ਼ੀਆਂ ਦੇ ਰਾਹ' ਦੇ ਚਾਰੇ ਪਾਸੇ ਚਰਚੇ ਹਨ ਪਰ ਸਰਕਾਰਾਂ ਘੇਸਲਵੱਟੀ ਇਹ ਸਭ ਕੁੱਝ ਵੇਖੀ ਜਾ ਰਹੀਆਂ ਹਨ। ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਵਿਚ ਵੱਡੀ ਪੱਧਰ 'ਤੇ ਹੋ ਰਹੀਆਂ ਖ਼ੁਦਕੁਸ਼ੀਆਂ ਦੇ ਮਾਮਲੇ 'ਤੇ ਸਰਕਾਰਾਂ ਤਾਂ ਚੁੱਪ ਹੀ ਹਨ, ਵਿਰੋਧੀ ਸਮੇਤ ਕਿਸਾਨ ਜਥੇਬੰਦੀਆਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ।

ਸਾਲ 2006 ਵਿਚ ਪੰਜਾਬ ਫਾਰਮਜ਼ ਕਮਿਸ਼ਨ ਵੱਲੋਂ ਸਰਵੇ ਕਰਵਾਇਆ ਗਿਆ ਸੇ। ਇਸ ਸਰਵੇ ਦੌਰਾਨ ਕਮਿਸ਼ਨ ਦੇ ਸੂਤਰਾਂ ਨੇ ਇਹ ਮੰਨਿਆ ਸੀ ਕਿ ਪੰਜਾਬ ਪਿਛਲੇ ਦਸਾਂ ਸਾਲਾਂ ਦੌਰਾਨ ਢਾਈ-ਤਿੰਨ ਹਜ਼ਾਰ ਕਿਸਾਨ ਖ਼ੁਦਕੁਸ਼ੀਆਂ ਕਰ ਗਏ ਹਨ। ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਮਾਲ ਵਿਭਾਗ ਰਾਹੀਂ ਕਰਵਾਏ ਸਰਵੇ ਵਿਚ ਦਾਅਵਾ ਕੀਤਾ ਹੈ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਸਿਰਫ਼ 132 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਦੋਂ ਕਿ ਚਾਲੂ ਸਾਲ ਦੇ ਮਈ ਮਹੀਨੇ ਦੌਰਾਨ ਹੀ 22 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ।

ਡੇਢ ਦਹਾਕਾ ਅੱਤਵਾਦ ਦੀ ਭੱਠੀ ਦੇ ਸੇਕ ਝਲ ਕੇ ਪੰਜਾਬ ਅੱਜ ਫਿਰ ਬੜੇ ਹੀ ਖ਼ਤਰਨਾਕ ਮੋੜ 'ਤੇ ਖੜ•ਾ ਹੈ। ਅੱਜ ਹਰ ਸੰਵੇਦਨਸ਼ੀਲ ਮਨੁੱਖ ਦੇ ਮਨ ਵਿਚ ਇਹ ਸਵਾਲ ਭੜਥੂ ਪਾ ਰਿਹਾ ਹੈ ਕਿ ਦੇਸ਼ ਦੇ ਅੰਨਦਾਤੇ ਦਾ ਕੀ ਬਣੇਗਾ ? ਜ਼ਿਲੇ ਸੰਗਰੂਰ ਦੇ ਹਰਿਆਣਾ ਨਾਲ ਲਗਦੇ ਹਿੱਸੇ ਵਿਚ ਪਿੰਡ ਦੇ ਪਿੰਡ ਇੰਜ ਖਾਲੀ ਹੋ ਰਹੇ ਹਨ ਜਿਵੇਂ ਕੋਈ ਖ਼ਤਰਨਾਕ ਬਿਮਾਰੀ ਫੈਲ ਗਈ ਹੋਵੇ। ਇਹਨਾਂ ਪਿੰਡਾਂ ਵਿਚ ਸ਼ਮਸ਼ਾਨ ਭੂਮੀ ਵਰਗੀ ਚੁੱਪ ਪਸਰੀ ਹੋਈ ਹੈ। ਅਨੇਕਾਂ ਪਰਿਵਾਰਾਂ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ। ਅਨੇਕਾਂ ਅਜਿਹੇ ਹੋਰ ਪਰਿਵਾਰ ਹਨ, ਜਿਹਨਾਂਦੇ ਸਿਰਾਂ 'ਤੇ ਮੌਤ ਦੇ ਬੱਦਲ ਮੰਡਰਾ ਰਹੇ ਹਨ। ਪੰਜਾਬ ਦੇ ਲੋਕ ਕਿਸਾਨ ਦੀ ਪਤਲੀ ਪੈ ਚੁੱਕੀ ਆਰਥਿਕ ਹਾਲਤ ਅਤੇ ਕਰਜ਼ਿਆਂ ਦੀ ਪੰਡ ਭਾਰੀ ਹੋਣ ਕਰਕੇ ਔਸਤਨ ਹਰ ਦੂਜੇ ਤੀਜੇ ਦਿਨ ਕਿਸਾਨ ਖ਼ੁਦਕੁਸ਼ੀ ਕਰ ਰਿਹਾ ਹੈ। ਬਹੁਤੀਆਂ ਖ਼ੁਦਕੁਸ਼ੀਆਂ ਕਿਸੇ ਰਿਕਾਰਡ ਵਿਚ ਨਹੀਂ ਆਉਂਦੀਆਂ। ਜੋ ਸਾਹਮਣੇ ਆਉਂਦੀਆਂ ਹਨ, ਉਹਨਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਕਿਸੇ ਸੂਝਵਾਨ ਨੇ ਕਿਹਾ ਹੈ ਕਿ ਆਪਣੇ-ਆਪ ਨੂੰ ਸੁਧਾਰ ਲਵੋ, ਸਾਰਾ ਮੁਲਕ ਸੁਧਰ ਜਾਵੇਗਾ। ਜੇਕਰ ਕਿਸਾਨ ਵੀਰ ਇਸ ਗੱਲ ਨੂੰ ਆਪਣੇ ਮਨ ਵਿਚ ਵਸਾ ਲੈਣ ਤਾਂ ਪੰਜਾਬ ਵਿਚ ਇਸ ਬਿਮਾਰੀ ਦਾ ਪੱਕਾ ਇਲਾਜ ਹੋ ਜਾਵੇਗਾ ਭਾਵ ਜਾਨਾਂ ਤਾਂ ਇਹਨਾਂ ਦੀਆਂ ਆਪਣੀਆਂ ਹਨ ਤੇ ਉਹਨਾਂ ਦੀ ਹਿਫ਼ਾਜ਼ਤ ਲਈ ਉਹਨਾਂ ਨੂੰ ਕਿਸੇ ਸੰਸਥਾ ਵੱਲ ਜਾਂ ਗੌਰਮਿੰਟ ਵੱਲ ਨਹੀਂ ਝਾਕਣਾ ਚਾਹੀਦਾ।

ਕਦੇ ਸਮਾਂ ਸੀ ਕਿ ਕਿਸਾਨ ਦੀ ਸੁਨਣ ਲਈ ਕੋਈ ਵੀ ਸੰਸਥਾ ਨਹੀਂ ਸੀ। ਅੱਜ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਕਿਸਾਨ ਸਭਾਵਾਂ ਬਹੁਤ ਉਪਰਾਲੇ ਕਰ ਰਹੀਆਂ ਹਨ ਤੇ ਜਿੰਨਾ ਕੁ ਸਰਕਾਰਾਂ ਤੋਂ ਬਣਦਾ ਹੈ ਉਹ ਵੀ ਸਹਿਯੋਗ ਦੇ ਰਹੀਆਂ ਹਨ। ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਦਿਸਦਾ ਹੈ ਕਿਸਾਡੇ ਪੜਦਾਦੇ ਦਿਨ ਚੜ੍ਹਨ ਤੋਂ ਪਹਿਲਾਂ ਖੇਤ ਨੂੰ ਬਲਦਾਂ ਸਮੇਤ ਤੁਰ ਪੈਂਦੇ ਸਨ ਤੇ ਦੇਰ ਰਾਤ ਤਕ ਵਾਹੀ ਕਰਕੇ ਘਰ ਆਉਂਦੇ ਸਨ। ਬਹੁਤ ਘੱਟ ਫਸਲ ਨਿਕਲਦੀ ਸੀ ਕਿਉਂਕਿ ਬਹੁਤ ਸਾਰੀ ਜ਼ਮੀਨ ਬਿਨਾਂ ਬੀਜਿਆਂ ਵੀ ਬੰਜਰ ਪਈ ਰਹਿੰਦੀ ਸੀ। ਜੇਕਰ ਪਰਿਵਾਰ ਵੱਲ ਝਾਤ ਮਾਰੀਏ ਤਾਂ 5 ਕੁ ਬੱਚੇ ਤਾਂ ਹਰ ਇਕ ਦੇ ਘਰ ਵਿਚ ਆਮ ਹੀ ਹੁੰਦੇ ਸਨ, ਜਿਹਨਾਂ ਦੀ ਦੇਖਭਾਲ ਉਹ ਵੀ ਕਰਦੇ ਸਨ। ਕਰਜ਼ਾ ਉਹ ਵੀ ਲੈਂਦੇ ਸਨ ਪਰ ਕਦੇ ਵੀ ਆਤਮ ਹੱਤਿਆ ਵਾਲਾ ਰਾਹ ਨਹੀਂ ਚੁਣਿਆ।

ਅੱਜ ਦੇ ਸਮੇਂ ਵਿਚ ਵੀ ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਬਹੁਤ ਘੱਟ ਜ਼ਮੀਨ ਹੁੰੇਦੇ ਹੋਏ ਵੀ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਹਨ ਤੇ ਕਿਸੇ ਵੀ ਕਿਸਮ ਦੇ ਕਰਜ਼ੇ ਤੋਂ ਬਚੇ ਹੋਏ ਹਨ। ਨਹੀਂ ਯਕੀਨ ਤਾਂ ਮਾਲੇਰਕੋਟਲੇ ਵਿਚ ਉਥੇ ਦੇ ਲੋਕਾਂ ਨੂੰ ਖੇਤ ਵਿਚ ਕੰਮ ਕਰਦਿਆਂ ਦੇਖਿਆ ਜਾ ਸਕਦਾ ਹੈ। ਜੇਕਰ ਉਹ ਲੋਕ ਬਹੁਤ ਥੋੜ੍ਹੀ ਜ਼ਮੀਨ 'ਤੇ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਹਨ ਤਾਂ ਪੰਜਾਬ ਦੇ ਬਾਕੀ ਕਿਸਾਨ ਕਿਉਂ ਕਰਜ਼ੇ ਦੇ ਕਾਰਨ ਕਰ ਰਹੇ ਹਨ।

ਦਰਅਸਲ ਅੱਜ ਦਾ ਕਿਸਾਨ ਆਪਣੇ ਖੇਤ ਵਿਚ ਘੱਟ ਹੀ ਰਹਿਣਾ ਚਾਹੁੰਦਾ ਹੈ। ਇਕ ਵਾਰ ਝੋਨਾ ਬੀਜ ਦਿੰਦਾ ਹੈ ਫਿਰ ਉਹ ਉਸ ਦੀ ਕਟਾਈ ਸਮੇਂ ਹੀ ਖੇਤ ਵਿਚ ਜਾਣਾ ਚਾਹੁੰਦਾ ਹੈ। ਬਿਹਾਰੀ ਕਾਮੇ ਨੂੰ ਖੇਤ ਰੱਖ ਛੱਡਦਾ ਹੈ ਕਿ ਕਿਤੇ ਉਸ ਨੂੰ ਮੋਟਰ ਦੀ ਸਵਿੱਚ ਆਨ-ਆਫ ਨਾ ਕਰਨੀ ਪਵੇ।

ਅੱਜਕੱਲ• ਅਸੀਂ ਆਪਣੇ 2 ਬੱਚਿਆਂ ਦਾ ਖਰਚ ਚੁੱਕਣ ਵਿਚ ਅਸਮਰੱਥਾ ਮਹਿਸੂਸ ਕਰਦੇ ਹਾਂ। ਧੰਨ ਸੀ ਸਾਡੇ ਬਜ਼ੁਰਗ ਜੋ 10-10 ਬੱਚਿਆਂ ਦੀ ਫੌਜ ਨੂੰ ਪਾਲਣ ਦੀ ਹਿੰਮਤ ਰੱਖਦੇ ਸੀ। ਕਿਸੇ ਪਰਿਵਾਰ ਦਾ ਬਿਮਾਰੀ ਦੀ ਲਪੇਟ ਵਿਚ ਆ ਜਾਣਾ, ਕਿਸੇ ਫਸਲ ਦਾ ਖਰਾਬ ਹੋ ਜਾਣਾ, ਕਿਸੇ ਪੁਰਾਣੇ ਕੇਸ ਦਾ ਕਚਹਿਰੀਆਂ 'ਚ ਚਲਦੇ ਹੋਣਾ ਆਦਿ ਅਜਿਹੇ ਕਾਰਨ ਹਨ ਜੋ ਕਿਸਾਨ ਨੂੰ ਕਰਜ਼ਾਈ ਬਣਾ ਸਕਦੇ ਹਨ । ਇਹਨਾਂ ਦਾ ਕੋਈ ਠੋਸ ਹੱਲ ਨਹੀਂ ਹੈ। ਬੱਸ ਇਹੋ ਹੈ ਕਿ ਭਾਈ ਹੀ ਭਾਈ ਦੀ ਅਜਿਹੇ ਸਮੇਂ ਬਾਂਹ ਫੜੋ। ਪਰ ਕੁੱਝ ਕਿਸਾਨ ਵੀਰ ਜਾਣਬੁੱਝ ਕੇ ਬਲਾ ਨੂੰ ਸੱਦਾ ਦਿੰਦੇ ਹਨ। ਲੋਕਾਂ ਦੀ ਦੇਖੋ-ਦੇਖੀ ਵਿਆਹ-ਸ਼ਾਦੀਆਂ 'ਤੇ ਆਪਣੇ ਤੋਂ ਵੱਡੇ ਪਰਿਵਾਰ ਨਾਲ ਰਿਸ਼ਤਾ ਕਰਕੇ ਲੋੜ ਤੋਂ ਵੱਧ ਖਰਚ ਕਰਨਾ ਕੋਈ ਸਮਝਦਾਰੀ ਨਹੀਂ ਹੈ।

ਦੇਖਿਆ ਜਾਵੇ ਤਾਂ ਕਿਸਾਨ ਵੀਰਾਂ ਨੂੰ ਲੋੜ ਹੈ ਕਿ ਉਹ ਆਪਣੇ ਘਰ ਦਾ ਬਜਟ ਬਣਾਉਣ ਦੀ ਜਾਂਚ ਸਿੱਖਣ ਤੇ ਬੇਲੋੜੇ ਖਰਚੇ ਤੋਂ ਬਚਣ ਭਾਵੇਂ ਉਹ ਕਾਲਜ ਵਿਚ ਪੜ੍ਹਦੇ ਪੁੱਤਰ ਦੀ ਦੁੱਗ-ਦੁੱਗ ਦੀ ਮੰਗ ਹੀ ਕਿਉਂ ਨਾ ਹੋਵੇ। ਲੋਕਾਂ ਦੀ ਦੇਖੋ-ਦੇਖ ਖਰਚਾ ਨਾ ਕਰਨ, ਆਪਣੇ ਜੇਬ ਅਨੁਸਾਰ ਹੀ ਆਪਣਾ ਘਰ ਚਲਾਉਣ ਭਾਵ ਆਪਣੇ ਘਰ ਥੋੜਾ ਖਾ ਕੇ ਸਬਰ ਕਰਨ ਪਰ ਪਰਿਵਾਰਾਂ ਦੇ ਪਰਿਵਾਰ ਖਾਓ ਕਰਜ਼ੇ ਨਾਂਅ ਦੇ ਸੱਪ ਤੋਂ ਬਚਣ । ਆਪਣੇ ਖੇਤ ਵਿਚ ਸਬਜ਼ੀਆਂ ਵਗੈਰਾ ਉਗਾਉਣ ਤਾਂ ਜੋ ਉਹਨਾਂ ਦੀ ਰੋਜ਼ਮਰਾ ਜ਼ਿੰਦਗੀ ਲਈ ਖਰਚ ਨਿਕਲ ਸਕੇ। ਬਿਨਾਂ ਕਿਸੇ ਗਿਆਨ ਤੋਂ ਵੱਡੇ ਪ੍ਰਾਜੈਕਟ ਨਾ ਲਾਉਣ। ਜ਼ਿੰਦਗੀ ਤੋਂ ਨਿਰਾਸ ਨਾ ਹੁੰਦੇ ਹੋਏ ਆਸ਼ਾਵਾਦੀ ਬਣਨ। ਪ੍ਰਮਾਤਮਾ ਕਰੇ ਕਿ ਦੁਨੀਆ ਦਾ ਕੋਈ ਵੀ ਕਿਸਾਨ ਕਿਸੇ ਕਿਸਮ ਦੇ ਕਰਜ਼ੇ ਹੇਠ ਨਾ ਰਹੇ, ਇਹ ਮੇਰੀਆਂ  ਉਹਨਾਂ ਲਈ ਸ਼ੁਭਕਾਮਨਾਵਾਂ ਹਨ।

ਰਘਵੀਰ ਸਿੰਘ ਚੰਗਾਲ

ਧਨੌਲਾ ਬਰਨਾਲਾ

ਮੋਬਾ 9855264144

ਤਪਦੇ ਹਿਰਦਿਆਂ 'ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – “ਅੰਬਰ ਮੋੜ ਦਿਓ”

*******************************************
'ਅੰਬਰ ਮੋੜ ਦਿਓ' ਸ਼ਾਇਰ ਬੂਟਾ ਸਿੰਘ ਚੌਹਾਨ ਦੀ ਦੂਸਰੀ ਆਡਿਓ ਐਲਬਮ ਹੈ । ਪਹਿਲੀ ਐਲਬਮ 'ਚੁਰਾਹੇ ਦੇ ਦੀਵੇ' ਨੇ ਸਾਹਿਤਕ ਹਲਕਿਆਂ ਵਿਚ ਇੱਕ ਨਵੀਂ ਚਰਚਾ ਛੇੜੀ ਸੀ ਕਿ ਚੌਹਾਨ ਦਾ ਇਹ ਉਪਰਾਲਾ ਤਾਂ ਕਾਬਲੇ ਤਾਰੀਫ ਹੈ ਪਰ ਅਰਥਚਾਰੇ ਦੀ ਵਿਗੜਦੀ ਜਾਂਦੀ ਵਿਵਸਥਾ ਇਸ ਮਹਿੰਗੇ ਭਾਅ ਦੇ ਸ਼ੌਕ ਨੂੰ ਨਿਰੰਤਰ ਜਾਰੀ ਰੱਖਣਾ ਕੰਡਿਆਂ 'ਤੇ ਤੁਰਨ ਵਰਗਾ ਕਾਰਜ ਹੈ। ਚੌਹਾਨ ਨੇ ਇਸ ਦੂਸਰੀ ਐਲਬਮ ਨੂੰ ਹੋਰ ਵੀ ਸ਼ਿੱਦਤ ਤੇ ਪੁਖ਼ਤਗੀ ਨਾਲ ਤਿਆਰ ਕਰਕੇ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਇਆ ਹੈ। ਸੰਗੀਤਕਾਰ ਅਤੁਲ ਸ਼ਰਮਾ ਦੀ ਬੇਗਰਜ਼ ਤੇ ਕੁਸ਼ਲਮਈ ਸੰਗੀਤਕ ਦੇਣ ਸੋਨੇ ਤੇ ਸੁਹਾਗੇ ਵਾਂਗ ਰਾਸ ਆਈ ਹੈ। ਇਸ ਐਲਬਮ ਨੂੰ ਅਮਰ ਆਡੀਓ ਦੇ ਨਿਰਮਾਤਾ ਪ੍ਰਸਿੱਧ ਸੰਗੀਤਕ ਹਸਤੀ ਪਿੰਕੀ ਧਾਲੀਵਾਲ ਨੇ ਪੂਰੀ ਸਜ ਧਜ ਨਾਲ ਰਿਲੀਜ਼ ਕੀਤਾ ਹੈ।
ਸ਼ਾਇਰ ਬੂਟਾ ਸਿੰਘ ਚੌਹਾਨ ਇੱਕ ਬਹੁਪੱਖੀ ਲੇਖਕ ਤੇ ਕਲਮ ਦਾ ਧਨੀ ਕਲਮਕਾਰ ਹੈ। ਉਸਦੀ ਕਲਮ ਸਮਾਜਿਕ ਸਰੋਕਾਰਾਂ ਦੇ ਸੰਦਰਭ ਚ ਉਸਾਰੂ ਤੇ ਨਰੋਈ ਸੋਚ ਨੂੰ ਪ੍ਰਣਾਈ ਹੋਈ ਹੈ। ਉਸਦੇ ਸ਼ੇਅਰਾਂ ਵਿੱਚ ਲੋਕ ਤੱਥਾਂ ਵਰਗੀ ਇੱਕ ਸਚਾਈ ਅੰਗੜਾਈਆਂ ਭਰਦੀ ਜਾਪਦੀ ਹੈ। ਉਹ ਵਕਤ ਦੇ ਗਿੜਦੇ ਪਹੀਏ ਦੇ ਨਾਲ ਨਾਲ ਸਾਡੀ ਜ਼ਿੰਦਗੀ ਨਾਲ ਸੰਬੰਧਤ ਕਾਰ- ਵਿਹਾਰਾਂ ਪ੍ਰਤੀ ਚਿੰਤੁਤ ਹੈ ਕਿ ਇਹਨਾਂ ਵਿੱਚ ਇਸ ਕਦਰ ਗਿਰਾਵਟ ਆ ਜਾਵੇਗੀ, ਜਿਸ ਕਰਕੇ ਉਹ ਇਸ ਐਲਬਮ ਜ਼ਰੀਏ ਆਪਣੇ ਪੰਜਾਬੀ ਸਰੋਤਿਆਂ ਨੂੰ ਪੂਰੇ ਸੁਚੇਤ ਰੂਪ ਵਿਚ ਮੁਖ਼ਾਤਿਬ ਹੁੰਦਾ ਹੈ।
ਐਲਬਮ ਦੀ ਪਹਿਲੀ ਗ਼ਜ਼ਲ “ਤਪਦੀ ਜ਼ਮੀਨ ਉੱਤੇ ਬੰਦਾ ਜਾ ਪੈਰ ਧਰਦਾ” ਬੜੀ ਸੂਖ਼ਮਤਾ ਨਾਲ ਆਪਣੀ ਗੱਲ ਕਹਿਣ ਲਈ ਉਹ ਸ਼ਬਦਾਂ ਦੀ ਡੂੰਘਾਈ ਨਾਪਣ ਲਈ ਚੁੱਭੀਆਂ ਭਰਦਾ ਜਾਪਦਾ ਹੈ। ਦੂਜੀ ਰਚਨਾ “ਚਾਰ ਚੁਫ਼ੇਰੇ ਜਦ ਵੀ ਵੇਖਾਂ, ਸੋਚਾਂ ਤੇ ਘਬਰਾਵਾਂ” ਵਿੱਚ ਅਤੁੱਲ ਸ਼ਰਮਾ ਦੇ ਸੰਗੀਤਕ ਪੋਟਿਆਂ ਦਾ ਕਮਾਲ ਸੁਣਨ ਵਾਲੇ ਨੂੰ ਮੰਤਰ ਮੁਗਧ ਕਰਨ ਦੀ ਸਮਰੱਥਾ ਰੱਖਦਾ ਹੈ। ਸ਼ਾਇਰ ਖ਼ਦਸ਼ਾ ਜ਼ਾਹਿਰ ਕਰਦਾ ਹੈ ਕਿ ਜਿਹੋ ਜਿਹਾ ਆਲੇ ਦੁਆਲੇ ਵਾਪਰ ਰਿਹਾ ਹੈ,ਕਿਤੇ ਮੈਂ ਵੀ ਇਸਦਾ ਹਿੱਸਾ ਨਾ ਬਣ ਜਾਵਾਂ । ਸ਼ਾਇਰ ਦਾ ਮਨੁੱਖ ਨੂੰ ਸਾਵਧਾਨ ਕਰਨਾ ਆਪਣੇ ਫ਼ਰਜ਼ਾਂ ਤੋਂ ਸੁਰਖਰੂ ਹੋਣ ਦਾ ਇੱਕ ਪਵਿੱਤਰ ਉਪਰਾਲਾ ਹੈ। ਸ਼ਾਇਰ ਦੀ ਸੋਚ ਅਕਾਸ਼ ਉਡਾਰੀਆਂ ਮਾਰਦੀ ਤਾਂ ਹੈ ਪਰ ਲੋਕਾਈ ਦਾ ਦਰਦ ਉਸਦਾ ਪੱਲਾ ਨਹੀਂ ਛੱਡਣਾ ਚਾਹੁੰਦਾ । ਤੀਸਰੀ ਰਚਨਾ ਸਭ ਤੋਂ ਛੋਟੀ ਬਹਿਰ ਵਾਲੀ ਹੈ, ਜਿਸਨੂੰ ਚੌਹਾਨ ਗਾਉਂਦੇ ਸਮੇਂ ਕਿਸੇ ਹੰਢੇ ਵਰਤੇ ਫ਼ਨਕਾਰ ਵਾਂਗ ਕਿਤੇ ਭੋਰਾ ਭਰ ਵੀ ਊਣਤਾਈ ਦਾ ਅਹਿਸਾਸ ਨਹੀਂ ਹੋਣ ਦਿੰਦਾ । ਚੌਥੀ ਰਚਨਾ “ਹੱਸਣਾ ਪੈਂਦੈ ਨਾ ਸਭ ਨੂੰ ਦਿਲ ਦਿਖਾ ਹੁੰਦਾ” ਸ਼ਾਇਰ ਦੇ ਨਿੱਜੀ ਵਲਵਲਿਆਂ, ਚੋਂ ਨਿਕਲੀ ਹੂਕ ਦੀ ਤਰ•ਾਂ ਹੈ। ਜੋ ਲੋਕਾਈ ਦਾ ਦਰਦ ਸ਼ਾਇਰ ਆਪਣਾ ਬਣਾਈ ਬੈਠਾ ਹੈ, ਉਸਨੂੰ ਕਹਿਣ ਦਾ ਇਸਤੋਂ ਵਧੀਆ ਕੀ ਸਲੀਕਾ ਹੋ ਸਕਦਾ ਹੈ?
ਐਲਬਮ ਦੀ ਪੰਜਵੀਂ ਵੰਨਗੀ “ਇਸ ਤਰ੍ਹਾਂ ਦਾ ਵਕਤ ਆਊ ਮੈਂ ਕਦੇ ਸੋਚਿਆ ਨਾ ਸੀ ,ਰੇਤ ਦੇ ਵਾਂਗੂ ਰੁਲਾਊ ਮੈਂ ਕਦੇ ਸੋਚਿਆ ਨਾ ਸੀ” ਸ਼ਾਇਰ ਆਪਣੇ ਆਲੇ ਦੁਆਲੇ ਵਾਪਰ ਰਹੇ ਘਟਨਾਕ੍ਰਮ ਦਾ ਨੋਟਿਸ ਲੈਂਦਾ ਹੋਇਆ ਅੰਤਰੀਵ ਭਾਵਨਾਵਾਂ ਦਾ ਪ੍ਰਗਟਾਅ ਬੜੇ ਸੋਹਣੇ ਢੰਗ ਨਾਲ ਕਰਦਾ ਹੈ। ਛੇਵੀਂ ਰਚਨਾ “ਸਿਮਟਦੇ ਹੀ ਸਿਮਟਦੇ ਆਪਾਂ ਗਏ, ਵਕਤ ਖੁੱਲ•ੇ ਬੂਹਿਆਂ ਨੂੰ ਢੋਅ ਗਿਆ” ਸ਼ਾਇਰ ਚੌਹਾਨ ਦੀ ਵੇਗਮਈ ਕਲਮ ਦੇ ਬਿਖੜੇ ਸਫ਼ਰ ਦੀ ਸ਼ਾਹਦੀ ਭਰਦਾ ਹੈ । ਸੱਤਵੀਂ ਰਚਨਾ ਵਕਤ ਦੇ ਵਹਿਣ ਨੂੰ ਨਿਹਾਰਦੀ ਗ਼ਜ਼ਲ “ਕਿਹੋ ਜਿਹਾ ਸਮੇਂ ਦਾ ਵਹਿਣ ਹੋ ਗਿਆ” ਆਪਣੀ ਗੱਲ ਬੜੀ ਸਪੱਸ਼ਟਤਾ ਨਾਲ ਸਰੋਤੇ ਦੇ ਮਨ ਮਸਤਕ 'ਤੇ ਦਸਤਕ ਦੇ ਕੇ ਧੁਰ ਅੰਦਰੋਂ ਝੰਜੋੜ ਦੇਣ ਦੀ ਸਮੱਰਥਾ ਰੱਖਦੀ ਹੈ ।
ਐਲਬਮ ਦੀ ਆਖ਼ਰੀ ਵੰਨਗੀ ਜਿਸਨੂੰ ਅਸੀਂ ਸ਼ਾਇਰੀ ਅੰਦਾਜ਼ 'ਚ ਲਿਖਿਆ ਗੀਤ ਕਹਿ ਸਕਦੇ ਹਾਂ । ਇਹ ਰਚਨਾ ਇਸ ਐਲਬਮ ਦਾ ਟਾਈਟਲ ਵੀ ਹੈ “ਅੰਬਰ ਮੋੜ ਦਿਓ” । ਸ਼ਾਇਰ ਜ਼ਿੰਦਗੀ ਦੇ ਪਿਛਵਾੜਿਓਂ ਖੁੱਸੀਆਂ ਜਾਂ ਖੋਹੀਆਂ ਕੁਦਰਤੀ ਵਰਦਾਨ ਰੂਪੀ ਸੁਵਿਧਾਵਾਂ ਦੀ ਤੜਪ 'ਚ ਇੱਕ ਦਰਦ ਵਿੰਨ੍ਹਿਆਂ ਹੋਕਾ ਦਿੰਦਾ ਹੈ । ਰਚਨਾ ਦੀ ਸਥਾਈ 'ਮੇਰੇ ਸਿਰ ਉਤਲੀ ਛੱਤ ਲੈ ਲਓ, ਅੰਬਰ ਮੋੜ ਦਿਓ, ਮੈਂ ਜਿਸ ਟਾਹਣੀ ਤੋਂ ਟੁੱਟਿਆ ਉੱਥੇ ਜੋੜ ਦਿਓ ' ਆਪਣੇ ਆਪ ਵਿਚ ਬਹੁਤ ਕੁਝ ਸਮੋ ਲੈਣ ਦੀ ਸਮਰੱਥਾ ਰੱਖਦੀ ਹੈ । ਇਸਨੂੰ ਚੌਹਾਨ ਨੇ ਆਪਣੀ ਸੋਜ਼ ਭਰੀ ਆਵਾਜ਼ 'ਚ ਨਿਭਾਇਆ ਵੀ ਬਾਖ਼ੂਬੀ ਹੈ। ਮੁੱਕਦੀ ਗੱਲ ਇਹ ਹੈ ਕਿ ਐਲਬਮ ਪੰਜਾਬੀ ਪਾਠਕਾਂ/ਸਰੋਤਿਆਂ ਨੂੰ ਚੰਗਾ ਸਰੋਤਾ ਬਣ ਕੇ ਸੰਗੀਤਕ ਭੁੱਖ ਨੂੰ ਮਿਟਾਉਣ ਦੇ ਨਾਲ ਨਾਲ ਉਸਾਰੂ ਤੇ ਨਰੋਈ ਸੇਧ ਦੇਣ ਦਾ ਸਾਰਥਿਕ ਉਪਰਾਲਾ ਕਿਹਾ ਜਾ ਸਕਦਾ ਹੈ ।




ਰਘਵੀਰ ਸਿੰਘ ਚੰਗਾਲ
ਧਨੌਲਾ (ਬਰਨਾਲਾ)
ਮੋਬਾ - 98552-64144

Tuesday, August 17, 2010

ਕਾਮੇਡੀ ਕਲਾ ਦੀ ਸੁਚਾਰੂ ਪੇਸ਼ਕਾਰੀ ਦਾ ਸਿਰਨਾਵਾਂ - ਭਗਵੰਤ ਮਾਨ

******************************************** 
-- ਰਘਵੀਰ ਸਿੰਘ ਚੰਗਾਲ



ਕਲਾ ਦੀ ਕੋਈ ਸੀਮਾ ਨਹੀਂ ਹੁੰਦੀ । ਕੋਈ ਵੀ ਕਲਾਕਾਰ ਉੱਚੇ ਤੋਂ ਉੱਚੇ ਮੁਕਾਮ ’ਤੇ ਪਹੁੰਚ ਕੇ ਵੀ ਹਮੇਸ਼ਾ ਅਧੂਰਾ ਮਹਿਸੂਸ ਕਰਦਾ ਹੈ। ਜਿਸ ਕਲਾਕਾਰ ਨੇ ਆਪਣੀ ਕਲਾ ਦੀ ਸੰਪੂਰਨਤਾ ਦਾ ਅਹਿਸਾਸ ਕਰ ਲਿਆ ਹੋਏ ਅਸਲ ਵਿਚ ਉਸ ਦੀ ਰਵਾਨਗੀ ਵਿਚ ਖੜੋਤ ਆ ਜਾਣੀ ਸੁਭਾਵਿਕ ਹੈ। ਪਿੰਡਾਂ ਦੀਆਂ ਸੱਥਾਂ ’ਚੋ ਸ਼ੁਰੂ ਹੋਈ ਭਗਵੰਤ ਮਾਨ ਦੀ ਕਲਾ ਨੂੰ ਸਮਰਪਿਤ ਜ਼ਿੰਦਗੀ ਹਰ ਚੜ੍ਹਦੀ ਸਵੇਰ ਨਵੀਆਂ ਪੁਲਾਂਘਾਂ ਹੀ ਨਹੀਂ ਪੁੱਟ ਰਹੀ ਸਗੋਂ ਛੜੱਪੇ ਮਾਰ-ਮਾਰ ਅੱਗੇ ਤੁਰਦੀ ਹੈ। ਇਹ ਗੱਲ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਕੁਦਰਤੀ ਵਰਤਾਰੇ ਦਾ ਸਭ ਤੋਂ ਵਧੇਰੇ ਸੂਝਵਾਨ ਜੀਵ ਮਨੁੱਖ ਹੈ। ਕੁਦਰਤ ਨੇ ਇਸਨੂੰ ਰਹਿਣ-ਸਹਿਣ, ਖਾਣ-ਪੀਣ, ਸੋਚਣ-ਸਮਝਣ, ਬੋਲਣ ਤੇ ਪ੍ਰਗਟਾਉਣ ਦੇ ਸਮੁੱਚੇ ਵਰਤਾਰੇ ਦੇ ਨਿਯਮ ਬਾਰੇ ਪੂਰੀ ਸੂਝ ਬਖ਼ਸ਼ੀ ਹੈ। ਇਸ ਵਰਤਾਰੇ ਵਿਚ ਮਨੁੱਖੀ ਵਰਗ ਦੀਆਂ ਪਰਤਾਂ ਦੀ ਇੱਕ ਆਪਣੀ ਹੋਂਦ ਹੈ। ਸਭਿਅਕ ਤੇ ਅਸਭਿਅਕ ਮਨੁੱਖ ਦੀਆਂ ਗੱਲਾਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਕਰਦੇ, ਸੁਣਦੇ ਰਹਿੰਦੇ ਹਾਂ। ਈਮਾਨਦਾਰ ਤੇ ਬੇਈਮਾਨ ਸ਼ਬਦ ਕਿਸੇ ਮਨੁੱਖ ਲਈ ਜਦੋਂ ਵਿਸ਼ੇਸ਼ਣ ਵਜੋਂ ਵਰਤੇ ਜਾਂਦੇ ਹਨ ਤਾਂ ਸਵੱਛ ਪਾਣੀ ਤੇ ਚਿੱਕੜ ਭਰੇ ਪਾਣੀ ਵਰਗਾ ਅੰਤਰ ਹੋ ਨਿਬੜਦਾ ਹੈ। ਇਸੇ ਅੰਤਰ ਨੂੰ ਭਗਵੰਤ ਮਾਨ ਨੇ ਆਪਣੀ ਕਲਾ ਦੇ ਜ਼ਰੀਏ ਉਜਾਗਰ ਕਰਨ ਦਾ ਉਪਰਾਲਾ ਹੀ ਨਹੀਂ ਕੀਤਾ ਸਗੋਂ ਕਾਮੇਡੀ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਪੰਜਾਬੀ ਕਾਮੇਡੀ ਜਗਤ ਵਿਚ ਭਗਵੰਤ ਮਾਨ ਦੇ ਦਾਖਲੇ ਨਾਲ ਪੰਜਾਬੀ ਹਾਸ ਕਲਾਕਾਰੀ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। ਭਗਵੰਤ ਮਾਨ ਨੇ ਪੰਜਾਬੀ ਕਾਮੇਡੀ ਨੂੰ ਸਿਰਫ਼ ਭੰਡਾਂ ਵਾਲੇ ਹਾਸੇ ਠੱਠੇ ਤੋਂ ਚੁੱਕ ਕੇ ਗੰਭੀਰ ਰਾਜਨੀਤਕ ਅਤੇ ਸਮਾਜਿਕ ਵਿਅੰਗ ਤਕ ਪਹੁੰਚਾਇਆ ਹੈ। ਉਹ ਇੱਕੋ ਇੱਕ ਪੰਜਾਬੀ ਕਲਾਕਾਰ ਹੈ, ਜਿਹੜਾ ਪੇਂਡੂ ਤੇ ਸ਼ਹਿਰੀ ਸਮਾਜ ਦੀ ਤੁਲਨਾ ਐਨੇ ਪ੍ਰਪੱਕ ਤਰੀਕੇ ਨਾਲ ਕਰਦਾ ਹੈ। ਪਿੰਡ ਦੀ ਬੀਬੋ ਭੂਆ, ਵਿਦੇਸ਼ੀ ਵੱਸਦੇ ਲੋਕ, ਪੰਜਾਬੀ ਪੌਪ ਗਾਇਕ ਅਤੇ ਸ਼ਹਿਰਾਂ ਦੇ ਕਾਲਜੀਏਟ ਮੁੰਡੇ ਕੁੜੀਆਂ ਇੱਕੋ ਵੇਲੇ ਉਸਦੇ ਪਾਤਰ ਹਨ। ਨਿੱਤ ਬਦਲਦੇ ਤੇ ਫੈਲ ਰਹੇ ਪੰਜਾਬੀ ਆਈਟਮਾਂ ਵਿਚ ਪੂਰੀ ਨਿਰੰਤਰਤਾ ਨਾਲ ਮੌਜੂਦ ਹੈ । ਭਗਵੰਤ ਮਾਨ ਉਮਰ ਦੇ ਲਿਹਾਜ ਨਾਲ ਹਾਲੇ 30 ਕੁ ਵਰ੍ਹੇ ਟੱਪਿਆ ਹੈ ਪਰ ਪੰਜਾਬੀ ਕਾਮੇਡੀ ’ਤੇ ਉਸ ਦਾ ਪ੍ਰਭਾਵ ਐਨਾ ਜ਼ੋਰਦਾਰ ਹੈ ਕਿ ਉਸ ਤੋਂ ਬਾਅਦ ਆਉਣ ਵਾਲੇ ਕਾਮੇਡੀ ਕਲਾਕਾਰ ਉਸ ਦਾ ਪ੍ਰਭਾਵ ਕਬੂਲਣ ਬਿਨਾ ਨਹੀਂ ਰਹਿ ਸਕਣਗੇ।

Friday, August 6, 2010

ਆਜ਼ਾਦੀ ਦੇ ਸੰਘਰਸ਼ ਵਿੱਚ ਗਦਰ ਪਾਰਟੀ ਤੇ ਬੱਬਰ ਅਕਾਲੀ ਲਹਿਰਾਂ ਦਾ ਯੋਗਦਾਨ

                                           - ਰਘਵੀਰ ਸਿੰਘ ਚੰਗਾਲ



ਭਾਰਤ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿਚੋਂ ਮੁਕਤ ਕਰਵਾਉਣ ਲਈ ਪੰਜਾਬੀਆਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦੀ ਧਰਤੀ ਦਾ ਇਤਿਹਾਸ, ਖੂਨੀ ਸਾਕਿਆਂ ਦਾ ਇਤਿਹਾਸ ਹੈ। ਬਰਤਾਨਵੀ ਸਰਕਾਰ ਦੇ ਖਿਲਾਫ ਸੂਰਬੀਰਤਾ ਤੇ ਦਲੇਰੀ ਨਾਲ ਲੜਦਿਆਂ ਅਨੇਕਾਂ ਹੀ ਪੰਜਾਬੀ ਸੂਰਬੀਰ ਸ਼ਹੀਦੀਆਂ ਪਾ ਗਏ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿਚ ਅਣਗਿਣਤ ਲਹਿਰਾਂ ਨੇ ਜਨਮ ਲੈ ਕੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਊਧਮ ਸਿੰਘ ਤੇ ਲਾਲਾ ਹਰਦਿਆਲ ਵਰਗੇ ਸੂਰਮਿਆਂ ਨੂੰ ਪੈਦਾ ਕੀਤਾ ਹੈ। ਇਨਾਂ ਲਹਿਰਾਂ ਦਾ ਨਾਂਅ ਭਾਰਤੀ ਇਤਿਹਾਸ ਅੱਜ ਵੀ ਲਾਲ ਭਾਅ ਮਾਰਦਾ ਹੈ। ਕੁਰਬਾਨੀ,ਤਿਆਗ ਤੇ ਸਵਾਰਥ ਤੋਂ ਦੂਰ ਦੀ ਭਾਵਨਾ ਵਾਲਾ ਇਤਿਹਾਸ ਮੋਇਆਂ ਵਿੱਚ ਜਾਨ ਪਾਕੇ ਉ ਨੂੰ ਕੁਰਬਾਨੀ ਦੀ ਵੇਦੀ ਉੱਤੇ ਆਉਣ ਲਈ ਪ੍ਰੇਰਦਾ ਹੈ। ਗਦਰ ਪਾਰਟੀ ਲਹਿਰ ਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਵੀ ਅਜਿਹੇ ਸਿਰੜੀ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ। ਭਾਵੇਂ ਇਤਿਹਾਸਕਾਰਾਂ ਨੇ ਇਨਾਂ ਲਹਿਰਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਨਾਇਆ ਹੈ ਪਰ ਫਿਰ ਵੀ ਮਹਾਨ ਸ਼ਹੀਦਾਂ ਦਾ ਨਾਂਅ ਭਾਰਤੀ ਇਤਿਹਾਸ ਦੇ ਪੰਨਿਆਂ ਉੱਤੇ ਸੂਰਜ ਵਾਂਗ ਚਮਕਦਾ ਹੈ।

ਗਦਰ ਪਾਰਟੀ ਲਹਿਰ- ਗਦਰ ਪਾਰਟੀ ਲਹਿਰ ਬਹੁਤ ਥੋੜੇ ਸਮੇਂ ਵਿਚ ਏਨੀ ਹਰਮਨ ਪਿਆਰੀ ਹੋਈ ਕਿ ਸਿੱਟੇ ਵਜੋਂ ਇਸ ਦੇ ਪ੍ਰਵਾਨਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਤੇ ਦੁਨੀਆਂ ਦੇ ਹਰ ਕੋਨੇ ਵਿਚ ਇਸਦੀ ਗੂੰਜ ਪਈ । ਭਾਰਤ ਦੇ ਸੁਨਹਿਰੇ ਭਵਿੱਖ ਦੀ ਆਸ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਜਾਂ ਅੰਗਰੇਜ਼ੀ ਰਾਜ ਦੀ ਗੋਲੀ ਦਾ ਨਿਸ਼ਾਨਾ ਹੋਏ ਇਸ ਲਹਿਰ ਦੇ ਸ਼ਹੀਦਾਂ ਦੀ ਗਿਣਤੀ 145 ਦੇ ਲਗਭਗ ਸੀ। ਉਮਰ ਕੈਦ ਕਰਕੇ ਜਲਾਵਤਨੀ ਕੱਟਣ ਵਾਲੇ 306, ਇਸ ਤੋਂ ਘੱਟ ਸਜ਼ਾ ਵਾਲੇ 77, ਬਿਨਾਂ ਮੁਕੱਦਮਾ ਚਲਾਇਆ ਜੇਲ ਵਿਚ ਬੰਦ 300 ਤੇ ਪਹਿਲੀ ਜੰਗ ਦੇ ਸਾਰੇ ਸਮੇਂ ਦੌਰਾਨ ਡਿਫੈਂਸ ਆਫ ਇੰਡੀਆ ਐਕਟ ਅਧੀਨ ਨਜ਼ਰਬੰਦਾਂ ਦੀ ਗਿਣਤੀ 2455 ਦੇ ਲਗਭਗ ਸੀ।